Kayi saal reha oh
Mere nal reha oh
Chete ta aunde howage
Par taal reha oh
Ja tu kithe te oh kithe
Ohnu kise ne keha hona
Eh keh k chad geya kamli nu
Chad apna kehda viah hona...

Mai pagal na pehchaan ski
Ohda bhola jeha chera
Beshk oh aj kise hor da ae
Par odu c mera
Deep nu chad k ohnu v
Thoda fark te peya hona
Eh keh k chad geya kamli nu
Chad apna kehda viah hona...

Kde phull dinda c oh mainu
kde ambro taare lahunda c
Han Holi holi frk pea
Pehla pehla ta chaunda c
Mere nl jina khush c oh
Mere bad ohna nai rea hona
Eh keh k chad geya kamli nu
chad apna kehda viah hona...

written by: Deep Kaur Vehniwal

ਕਈ ਸਾਲ ਰਿਹਾ ਉਹ
ਮੇਰੇ ਨਾਲ ਰਿਹਾ ਉਹ
ਚੇਤੇ ਤਾਂ ਆਉਂਦੇ ਹੋਵਾਂਗੇ
ਪਰ ਟਾਲ ਰਿਹਾ ਉਹ
ਜਾ ਤੂੰ ਕਿੱਥੇ ਤੇ ਉਹ ਕਿੱਥੇ
ਉਹਨੂੰ ਕਿਸੇ ਨੇ ਕਿਹਾ ਹੋਣਾ
ਇਹ ਕਹਿ ਕੇ ਛੱਡ ਗਿਆ ਕਮਲ਼ੀ ਨੂੰ
ਛੱਡ ਆਪਣਾ ਕਿਹੜਾ ਵਿਆਹ ਹੋਣਾ...

ਮੈਂ ਪਾਗਲ ਨਾ ਪਹਿਚਾਣ ਸਕੀ
ਉਹਦਾ ਭੋਲਾ ਜਿਹਾ ਚਿਹਰਾ
ਬੇਸ਼ਕ ਉਹ ਅੱਜ ਕਿਸੇ ਹੋਰ ਦਾ ਏ
ਪਰ ਉਦੋਂ ਸੀ ਮੇਰਾ
ਦੀਪ ਨੂੰ ਛੱਡ ਕੇ ਉਹਨੂੰ ਵੀ
ਥੋੜਾ ਫਰਕ ਤੇ ਪਿਆ ਹੋਣਾ
ਇਹ ਕਹਿ ਕੇ ਛੱਡ ਗਿਆ ਕਮਲ਼ੀ ਨੂੰ
ਛੱਡ ਆਪਣਾ ਕਿਹੜਾ ਵਿਆਹ ਹੋਣਾ...

ਕਦੇ ਫੁੱਲ ਦਿੰਦਾ ਸੀ ਉਹ ਮੈਨੂੰ
ਕਦੇ ਅੰਬਰੋਂ ਤਾਰੇ ਲਾਉਂਦਾ ਸੀ
ਹਾਂ ਹੌਲੀ ਹੌਲੀ ਫਰਕ ਪਿਆ
ਪਹਿਲਾ ਪਹਿਲਾ ਤਾਂ ਚਾਹੁੰਦਾ ਸੀ
ਮੇਰੇ ਨਾਲ ਜਿੰਨਾ ਖੁਸ਼ ਸੀ ਉਹ
ਮੇਰੇ ਬਾਅਦ ਉਹਨਾਂ ਨਈ ਰਿਹਾ ਹੋਣਾ
ਇਹ ਕਹਿ ਕੇ ਛੱਡ ਗਿਆ ਕਮਲ਼ੀ ਨੂੰ
ਛੱਡ ਆਪਣਾ ਕਿਹੜਾ ਵਿਆਹ ਹੋਣਾ...

written by: Deep Kaur Vehniwal

Viah Hona

Viah Hona

  • Album
  • :
  • Sick Five
  • artist
  • :
  • Manjit Sahota
  • Lyrics
  • :
  • Deep Kaur Vehniwal
  • Music
  • :
  • Ary B
  • Label
  • :
  • Super Studios
  • Release on
  • :
  • Nov 2, 2023